ਵੋਟਰਾਂ ਲਈ ਠੰਢੇ ਮਿੱਠੇ ਜਲ ਦੀਆਂ ਲਗਾਈਆਂ ਛਬੀਲਾਂ ਦੀ ਲੋਕਾਂ ਨੇ ਕੀਤੀ ਸ਼ਲਾਘਾ

ਅਮਲੋਹ, 1 ਜੂਨ, (ਕੇਵਲ ਸਿੰਘ)-ਲੋਕ ਸਭਾ ਚੋਣਾਂ ਲਈ ਬੂਥਾਂ ਉਪਰ ਅੱਜ ਵੋਟ ਪਾਉਣ ਆਏ ਵੋਟਰਾਂ ਨੂੰ ਜਿੱਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੰਗੇ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਗਰਮੀ ਨੂੰ ਦੇਖਦਿਆਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਇਸ ਮੌਕੇ ਵੋਟ ਪਾਉਣ ਆਏ ਸ੍ਰੀ ਸ਼ੀਤਲਾ ਮਾਤਾ ਵੈਲਫੇਅਰ ਟਰੱਸਟ ਅਮਲੋਹ ਦੇ ਚੇਅਰਮੈਨ ਵਿਨੈ ਪੂਰੀ ਨੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਕੋਈ ਮੁਸਕਿਲ ਨਹੀਂ ਆ ਰਹੀ ਹਵਾ ਅਤੇ ਠੰਢੇ ਪਾਣੀ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸਵੀਪ ਨੋਡਲ ਅਫ਼ਸਰ ਅਮਲੋਹ ਅੱਛਰਪਾਲ ਸ਼ਰਮਾ ਅਤੇ ਅੱਛਰ ਸਿੰਘ ਨੇ ਕਿਹਾ ਕਿ ਗਰਮੀ ਤੋਂ ਰਾਹਤ ਚੰਗੇ ਪ੍ਰਬੰਧ ਹਨ ਅਤੇ ਬੜੇ ਉਤਸ਼ਾਹ ਨਾਲ ਲੋਕ ਵੋਟ ਪਾਉਣ ਆ ਰਹੇ ਹਨ।