ਅਸੀਂ ਕਰਾਂਗੇ 295 ਤੋਂ ਵਧ ਸੀਟਾਂ ਹਾਸਲ- ਗੁਰਜੀਤ ਸਿੰਘ ਔਜਲਾ

ਅਸੀਂ ਕਰਾਂਗੇ 295 ਤੋਂ ਵਧ ਸੀਟਾਂ ਹਾਸਲ- ਗੁਰਜੀਤ ਸਿੰਘ ਔਜਲਾ

ਅੰਮ੍ਰਿਤਸਰ, 4 ਜੂਨ- ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ 18ਵੀਂ ਲੋਕ ਸਭਾ ਦੀ ਗਿਣਤੀ ਸ਼ੁਰੂ ਹੋਣ ਵਾਲੀ ਹੈ। ਦੇਸ਼ ਵਿਚ ਇਕ ਨਵੀਂ, ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਗਠਜੋੜ ਦੀ ਸਰਕਾਰ ਬਣੇਗੀ। ਅਸੀਂ ਪੰਜਾਬ ਵਿਚ 8-9 ਸੀਟਾਂ ਜਿੱਤਾਂਗੇਂ ਅਤੇ ਕੁੱਲ ਮਿਲਾ ਕੇ ਅਸੀਂ 295 ਤੋਂ ਵੱਧ ਸੀਟਾਂ ਹਾਸਲ ਕਰਾਂਗੇ।