ਬਾਬਾ ਬਕਾਲਾ ਸਾਹਿਬ ਹਲਕੇ ਤੋਂ 11ਵੇ ਗੇੜ ਵਿਚ ਭਾਈ ਅੰਮਿ੍ਰਤਪਾਲ ਸਿੰਘ 33004 ਵੋਟਾਂ ਨਾਲ ਅੱਗੇ

ਬਾਬਾ ਬਕਾਲਾ ਸਾਹਿਬ, 4 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ 25 ਵਿਚ 11ਵੇ ਗੇੜ ਵਿਚ ਭਾਈ ਅੰਮਿ੍ਰਤਪਾਲ ਸਿੰਘ ਅਜ਼ਾਦ 33004 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ । ਜਦ ਕਿ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਨੂੰ 14721 ਵੋਟਾਂ ਮਿਲੀਆ,ਆਪ ਦੇ ਲਾਲਜੀਤ ਸਿੰਘ ਭੁੱਲਰ ਨੂੰ 10722 ਵੋਟਾਂ ਮਿਲੀਆ,ਸ਼੍ਰੋਮਨੀ ਅਕਾਲੀ ਦਲ ਦੇ ਵਿਰਸਾਸਿੰਘ ਵਲਟੋਹਾ ਨੂੰ 5844 ਵੋਟਾਂ ਮਿਲੀਆ ਅਤੇ ਭਾਜਪਾ ਦੇ ਮਨਜੀਤ ਸਿੰਘ ਮੰਨਾ ਨੂੰ 8344 ਵੋਟਾਂ ਮਿਲੀਆਂ ਹਨ ।